Skip to content

ਜ਼ਿੰਦਗੀ ਦਾ ਕੀ ਮਕਸਦ ਹੈ?

ਜ਼ਿੰਦਗੀ ਦਾ ਕੀ ਮਕਸਦ ਹੈ?

ਬਾਈਬਲ ਕਹਿੰਦੀ ਹੈ

 ਇਸ ਸਵਾਲ ਨੂੰ ਇੱਦਾਂ ਵੀ ਪੁੱਛਿਆ ਜਾ ਸਕਦਾ ਹੈ, ਜਿਵੇਂ ਅਸੀਂ ਦੁਨੀਆਂ ʼਤੇ ਕਿਉਂ ਆਏ? ਜਾਂ ਕੀ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਹੈ? ਬਾਈਬਲ ਦੱਸਦੀ ਹੈ ਕਿ ਸਾਡੀ ਜ਼ਿੰਦਗੀ ਦਾ ਮਕਸਦ ਹੈ ਕਿ ਅਸੀਂ ਰੱਬ ਦੇ ਦੋਸਤ ਬਣੀਏ। ਜ਼ਰਾ ਇਸ ਵਿਸ਼ੇ ਬਾਰੇ ਬਾਈਬਲ ਵਿਚ ਦਰਜ ਕੁਝ ਬੁਨਿਆਦੀ ਸੱਚਾਈਆਂ ਜਾਣੋ।

  •   ਰੱਬ ਸਾਡਾ ਸਿਰਜਣਹਾਰ ਹੈ। ਬਾਈਬਲ ਕਹਿੰਦੀ ਹੈ ਕਿ ਰੱਬ ਨੇ ਸਾਨੂੰ ਬਣਾਇਆ ਹੈ।—ਜ਼ਬੂਰ 100:3; ਪ੍ਰਕਾਸ਼ ਦੀ ਕਿਤਾਬ 4:11.

  •   ਰੱਬ ਨੇ ਹਰ ਚੀਜ਼ ਕਿਸੇ-ਨਾ-ਕਿਸੇ ਮਕਸਦ ਲਈ ਬਣਾਈ ਹੈ। ਸਾਨੂੰ ਬਣਾਉਣ ਦਾ ਵੀ ਉਸ ਦਾ ਇਕ ਮਕਸਦ ਹੈ।—ਯਸਾਯਾਹ 45:18.

  •   ਰੱਬ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ “ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ” ਹਾਂ ਜਿਸ ਵਿਚ ਜ਼ਿੰਦਗੀ ਦੇ ਮਕਸਦ ਬਾਰੇ ਜਾਣਨਾ ਵੀ ਸ਼ਾਮਲ ਹੈ। (ਮੱਤੀ 5:3) ਉਹ ਸਾਡੀ ਇਹ ਇੱਛਾ ਪੂਰੀ ਕਰਨੀ ਚਾਹੁੰਦਾ ਹੈ।—ਜ਼ਬੂਰਾਂ ਦੀ ਪੋਥੀ 145:16.

  •   ਅਸੀਂ ਰੱਬ ਨਾਲ ਦੋਸਤੀ ਕਰ ਕੇ ਉਸ ਦੀ ਅਗਵਾਈ ਪਾ ਸਕਦੇ ਹਾਂ। ਭਾਵੇਂ ਕਈ ਲੋਕਾਂ ਨੂੰ ਇਸ ਗੱਲ ʼਤੇ ਯਕੀਨ ਕਰਨਾ ਔਖਾ ਲੱਗਦਾ ਹੈ ਕਿ ਅਸੀਂ ਰੱਬ ਦੇ ਦੋਸਤ ਬਣ ਸਕਦੇ ਹਾਂ, ਪਰ ਬਾਈਬਲ ਸਾਨੂੰ ਇਹ ਹੱਲਾਸ਼ੇਰੀ ਦਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8; 2:23.

  •   ਰੱਬ ਦੇ ਦੋਸਤ ਬਣਨ ਲਈ ਸਾਨੂੰ ਉਸ ਮਕਸਦ ਅਨੁਸਾਰ ਜੀਉਣ ਦੀ ਲੋੜ ਹੈ ਜਿਸ ਮਕਸਦ ਨਾਲ ਉਸ ਨੇ ਸਾਨੂੰ ਬਣਾਇਆ ਹੈ। ਬਾਈਬਲ ਸਾਨੂੰ ਇਸ ਮਕਸਦ ਬਾਰੇ ਦੱਸਦੀ ਹੈ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.

  •   ਭਵਿੱਖ ਵਿਚ ਜਦੋਂ ਰੱਬ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਆਪਣੇ ਦੋਸਤਾਂ ਤੇ ਭਗਤੀ ਕਰਨ ਵਾਲੇ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ, ਉਦੋਂ ਅਸੀਂ ਰੱਬ ਦੇ ਮਕਸਦ ਅਨੁਸਾਰ ਪੂਰੀ ਤਰ੍ਹਾਂ ਜੀ ਸਕਾਂਗੇ।—ਜ਼ਬੂਰ 37:10, 11.