Skip to content

Skip to table of contents

ਪਾਠ 1

ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹਨ?

ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹਨ?

ਡੈਨਮਾਰਕ

ਤਾਈਵਾਨ

ਵੈਨੇਜ਼ੁਏਲਾ

ਭਾਰਤ

ਕੀ ਤੁਸੀਂ ਯਹੋਵਾਹ ਦੇ ਕਿਸੇ ਗਵਾਹ ਨੂੰ ਜਾਣਦੇ ਹੋ? ਸਾਡੇ ਵਿੱਚੋਂ ਕੁਝ ਸ਼ਾਇਦ ਤੁਹਾਡੇ ਗੁਆਂਢੀ ਹੋਣ, ਤੁਹਾਡੇ ਨਾਲ ਕੰਮ ਕਰਦੇ ਹੋਣ ਜਾਂ ਤੁਹਾਡੇ ਨਾਲ ਸਕੂਲ ਵਿਚ ਪੜ੍ਹਦੇ ਹੋਣ। ਜਾਂ ਸ਼ਾਇਦ ਅਸੀਂ ਤੁਹਾਡੇ ਨਾਲ ਬਾਈਬਲ ਬਾਰੇ ਗੱਲ ਕੀਤੀ ਹੋਵੇ। ਅਸੀਂ ਕੌਣ ਹਾਂ ਅਤੇ ਅਸੀਂ ਲੋਕਾਂ ਨਾਲ ਆਪਣੇ ਵਿਸ਼ਵਾਸ ਕਿਉਂ ਸਾਂਝੇ ਕਰਦੇ ਹਾਂ?

ਅਸੀਂ ਆਮ ਲੋਕ ਹਾਂ। ਸਾਡੇ ਸਾਰਿਆਂ ਦੇ ਵੱਖੋ-ਵੱਖਰੇ ਪਿਛੋਕੜ ਅਤੇ ਹਾਲਾਤ ਹਨ। ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਸਾਡੇ ਵਿੱਚੋਂ ਕਈਆਂ ਦਾ ਹੋਰ ਧਰਮ ਹੁੰਦਾ ਸੀ ਅਤੇ ਕਈ ਰੱਬ ਨੂੰ ਮੰਨਦੇ ਹੀ ਨਹੀਂ ਸਨ। ਪਰ ਗਵਾਹ ਬਣਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਬਾਈਬਲ ਦੀ ਸਟੱਡੀ ਕੀਤੀ ਸੀ। (ਰਸੂਲਾਂ ਦੇ ਕੰਮ 17:11) ਅਸੀਂ ਬਾਈਬਲ ਦੀਆਂ ਗੱਲਾਂ ਨਾਲ ਸਹਿਮਤ ਹੋਏ ਅਤੇ ਫਿਰ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਆਪ ਫ਼ੈਸਲਾ ਕੀਤਾ।

ਬਾਈਬਲ ਸਟੱਡੀ ਕਰਨ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ। ਸਾਰਿਆਂ ਵਾਂਗ ਸਾਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਪਰ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਨੂੰ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਦੇਖਿਆ ਹੈ ਕਿ ਸਾਡੀ ਜ਼ਿੰਦਗੀ ਬਿਹਤਰ ਬਣੀ ਹੈ। (ਜ਼ਬੂਰਾਂ ਦੀ ਪੋਥੀ 128:1, 2) ਇਹ ਇਕ ਕਾਰਨ ਹੈ ਜਿਸ ਕਰਕੇ ਅਸੀਂ ਬਾਈਬਲ ਦੀਆਂ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰਦੇ ਹਾਂ।

ਅਸੀਂ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਦੇ ਹਾਂ। ਬਾਈਬਲ ਵਿਚ ਪਾਏ ਜਾਂਦੇ ਅਸੂਲਾਂ ਨੂੰ ਲਾਗੂ ਕਰ ਕੇ ਸਾਨੂੰ ਫ਼ਾਇਦਾ ਹੁੰਦਾ ਹੈ ਅਤੇ ਅਸੀਂ ਦੂਸਰਿਆਂ ਦਾ ਆਦਰ ਕਰਨਾ ਸਿੱਖਦੇ ਹਾਂ। ਇਸ ਦੇ ਨਾਲ-ਨਾਲ ਬਾਈਬਲ ਈਮਾਨਦਾਰੀ ਅਤੇ ਦਇਆ ਵਰਗੇ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ। ਬਾਈਬਲ ਦੇ ਅਸੂਲਾਂ ’ਤੇ ਚੱਲ ਕੇ ਸਾਡਾ ਚਾਲ-ਚਲਣ ਨੇਕ ਬਣਦਾ ਹੈ, ਅਸੀਂ ਦੂਜਿਆਂ ਨਾਲ ਮਿਲ-ਜੁਲ ਕੇ ਰਹਿੰਦੇ ਹਾਂ ਅਤੇ ਸਮਾਜ ’ਤੇ ਬੋਝ ਨਹੀਂ ਬਣਦੇ। ਨਾਲੇ ਅਸੀਂ ਪਰਿਵਾਰਾਂ ਵਿਚ ਏਕਤਾ ਬਣਾਈ ਰੱਖਣ ਉੱਤੇ ਜ਼ੋਰ ਦਿੰਦੇ ਹਾਂ। ਸਾਨੂੰ ਪੱਕਾ ਯਕੀਨ ਹੈ ਕਿ “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।” ਇਸ ਲਈ ਭਾਵੇਂ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਕਿਸੇ ਵੀ ਦੇਸ਼ ਦੇ ਹੋਈਏ, ਪਰ ਅਸੀਂ ਸਾਰੇ ਇਕ-ਦੂਜੇ ਨੂੰ ਆਪਣੇ ਭੈਣ-ਭਰਾ ਸਮਝਦੇ ਹਾਂ ਅਤੇ ਕਿਸੇ ਨਾਲ ਪੱਖਪਾਤ ਨਹੀਂ ਕਰਦੇ। ਆਮ ਇਨਸਾਨ ਹੋਣ ਦੇ ਬਾਵਜੂਦ ਸਾਡੀ ਅਨੋਖੀ ਪਛਾਣ ਹੈ।ਰਸੂਲਾਂ ਦੇ ਕੰਮ 4:13; 10:34, 35.

  • ਯਹੋਵਾਹ ਦੇ ਗਵਾਹ ਆਮ ਲੋਕਾਂ ਵਰਗੇ ਕਿਵੇਂ ਹਨ?

  • ਬਾਈਬਲ ਦੀ ਸਟੱਡੀ ਕਰ ਕੇ ਯਹੋਵਾਹ ਦੇ ਗਵਾਹਾਂ ਨੇ ਕਿਹੜੇ ਅਸੂਲ ਸਿੱਖੇ ਹਨ?