Skip to content

Skip to table of contents

ਚੰਗੀ ਮਾਨਸਿਕ ਸਿਹਤ​—ਰੱਬ ਦਾ ਵਾਅਦਾ

ਚੰਗੀ ਮਾਨਸਿਕ ਸਿਹਤ​—ਰੱਬ ਦਾ ਵਾਅਦਾ

ਰੱਬ ਬਾਈਬਲ ਦੇ ਜ਼ਰੀਏ ਉਨ੍ਹਾਂ ਲੋਕਾਂ ਨੂੰ ਸਲਾਹ ਅਤੇ ਹੌਸਲਾ ਦਿੰਦਾ ਹੈ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਹਨ।

ਰੱਬ ਸਾਡੇ ਨਾਲ ਵਾਅਦਾ ਵੀ ਕਰਦਾ ਹੈ ਕਿ ਉਹ ਮਾਨਸਿਕ ਰੋਗਾਂ ਦੇ ਕਾਰਨਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।

ਜਦੋਂ ਰੱਬ ਆਪਣਾ ਇਹ ਵਾਅਦਾ ਪੂਰਾ ਕਰੇਗਾ, ਤਾਂ ਅਸੀਂ ਫਿਰ ਕਦੇ ਵੀ ਦੁਖੀ ਤੇ ਪਰੇਸ਼ਾਨ ਨਹੀਂ ਹੋਵਾਂਗੇ। ਫਿਰ ਕਦੀ ਵੀ ਬੁਰੀਆਂ ਯਾਦਾਂ ‘ਮਨ ਵਿਚ ਨਹੀਂ ਆਉਣਗੀਆਂ ਤੇ ਨਾ ਹੀ ਉਹ ਦਿਲ ਵਿਚ ਆਉਣਗੀਆਂ।’​—ਯਸਾਯਾਹ 65:17.

ਦਿਲਾਸਾ ਦੇਣ ਵਾਲਾ ਇਹ ਵਾਅਦਾ ਰੱਬ ਕਦੋਂ ਤੇ ਕਿਵੇਂ ਪੂਰਾ ਕਰੇਗਾ? ਇਸ ਸਵਾਲ ਦਾ ਜਵਾਬ ਜਾਣਨ ਲਈ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।