Skip to content

Skip to table of contents

ਅਧਿਐਨ ਲਈ ਸੁਝਾਅ

ਅਧਿਐਨ ਲਈ ਸੁਝਾਅ

ਮੂੰਹ-ਜ਼ਬਾਨੀ ਗੀਤ ਯਾਦ ਕਰੋ

“ਕਦੀ-ਕਦਾਈਂ ਮੈਂ ਬਹੁਤ ਨਿਰਾਸ਼ ਹੋ ਜਾਂਦੀ ਹਾਂ, ਉਸ ਵੇਲੇ ਯਹੋਵਾਹ JW ਬ੍ਰਾਡਕਾਸਟਿੰਗ ਦੇ ਗੀਤਾਂ ਨਾਲ ਮੈਨੂੰ ਹੌਸਲਾ ਦਿੰਦਾ ਹੈ।”​—ਲੋਰੇਨ, ਅਮਰੀਕਾ।

ਮਸੀਹੀ ਹਮੇਸ਼ਾ ਤੋਂ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਗੀਤ ਗਾਉਂਦੇ ਆਏ ਹਨ। (ਕੁਲੁ. 3:16) ਤਾਂ ਫਿਰ ਕਿਉਂ ਨਾ ਇਨ੍ਹਾਂ ਗੀਤਾਂ ਨੂੰ ਮੂੰਹ-ਜ਼ਬਾਨੀ ਯਾਦ ਕਰੋ? ਮੰਨ ਲਓ, ਜੇ ਕੱਲ੍ਹ ਨੂੰ ਤੁਹਾਡੇ ਕੋਲ ਗੀਤਾਂ ਦੀ ਕਿਤਾਬ ਨਾ ਹੋਵੇ ਜਾਂ ਫ਼ੋਨ ਜਾਂ ਟੈਬਲੇਟ ਨਾ ਹੋਵੇ, ਤਾਂ ਵੀ ਤੁਸੀਂ ਇਨ੍ਹਾਂ ਨੂੰ ਗਾ ਸਕੋਗੇ। ਗੀਤਾਂ ਨੂੰ ਮੂੰਹ-ਜ਼ਬਾਨੀ ਯਾਦ ਕਰਨ ਲਈ ਤੁਸੀਂ ਹੇਠਾਂ ਦਿੱਤੇ ਸੁਝਾਅ ਲਾਗੂ ਕਰ ਸਕਦੇ ਹੋ।

  • ਗੀਤਾਂ ਦੇ ਬੋਲਾਂ ਨੂੰ ਬੜੇ ਧਿਆਨ ਨਾਲ ਪੜ੍ਹੋ ਅਤੇ ਇਨ੍ਹਾਂ ਦਾ ਮਤਲਬ ਸਮਝੋ। ਕੋਈ ਜਾਣਕਾਰੀ ਚੰਗੀ ਤਰ੍ਹਾਂ ਸਮਝ ਆਉਣ ਤੇ ਉਸ ਨੂੰ ਯਾਦ ਰੱਖਣਾ ਸੌਖਾ ਹੋ ਸਕਦਾ ਹੈ। ਸਾਡੇ ਗੀਤਾਂ ਦੇ ਬੋਲ jw.org/pa ਵੈੱਬਸਾਈਟ ʼਤੇ ਉਪਲਬਧ ਹਨ ਜਿਨ੍ਹਾਂ ਵਿਚ ਬ੍ਰਾਡਕਾਸਟਿੰਗ ਦੇ ਗੀਤ ਅਤੇ ਬੱਚਿਆਂ ਲਈ ਗੀਤ ਸ਼ਾਮਲ ਹਨ। ਤੁਸੀਂ ਇਹ ਗੀਤ “ਲਾਇਬ੍ਰੇਰੀ” ਸੈਕਸ਼ਨ ਵਿਚ “ਸੰਗੀਤ” ਹੇਠਾਂ ਦੇਖ ਸਕਦੇ ਹੋ।

  • ਗੀਤ ਦੇ ਬੋਲ ਇਕ ਪੇਪਰ ʼਤੇ ਲਿਖੋ। ਇੱਦਾਂ ਕਰਨ ਨਾਲ ਸ਼ਾਇਦ ਤੁਹਾਨੂੰ ਗੀਤਾਂ ਦੇ ਬੋਲ ਹੋਰ ਵੀ ਚੰਗੀ ਤਰ੍ਹਾਂ ਯਾਦ ਹੋ ਜਾਣ।​—ਬਿਵ. 17:18.

  • ਬੋਲ-ਬੋਲ ਕੇ ਪ੍ਰੈਕਟਿਸ ਕਰੋ। ਵਾਰ-ਵਾਰ ਗੀਤ ਪੜ੍ਹੋ ਜਾਂ ਇਸ ਨੂੰ ਗਾਓ।

  • ਚੈੱਕ ਕਰੋ ਕਿ ਤੁਹਾਨੂੰ ਕਿੰਨਾ ਕੁ ਯਾਦ ਹੈ। ਬਿਨਾਂ ਦੇਖੇ ਗੀਤਾਂ ਦੇ ਬੋਲ ਗੁਣਗੁਣਾਓ ਅਤੇ ਫਿਰ ਚੈੱਕ ਕਰੋ ਕਿ ਤੁਹਾਨੂੰ ਕਿੰਨਾ ਕੁ ਯਾਦ ਹੈ।