Skip to content

Skip to table of contents

ਅਸੀਂ ਜਿਗਰੀ ਦੋਸਤ ਕਿਵੇਂ ਬਣਾ ਸਕਦੇ ਹਾਂ?

ਅਸੀਂ ਜਿਗਰੀ ਦੋਸਤ ਕਿਵੇਂ ਬਣਾ ਸਕਦੇ ਹਾਂ?

ਨੌਜਵਾਨਾਂ ਲਈ

ਅਸੀਂ ਜਿਗਰੀ ਦੋਸਤ ਕਿਵੇਂ ਬਣਾ ਸਕਦੇ ਹਾਂ?

ਹਿਦਾਇਤਾਂ: ਕਿਸੇ ਸ਼ਾਂਤ ਜਗ੍ਹਾ ਬੈਠ ਕੇ ਇਹ ਪ੍ਰਾਜੈਕਟ ਕਰੋ। ਹਵਾਲੇ ਪੜ੍ਹਦੇ ਵੇਲੇ ਕਲਪਨਾ ਕਰੋ ਕਿ ਤੁਸੀਂ ਵੀ ਉੱਥੇ ਹੋ। ਮਨ ਦੀਆਂ ਅੱਖਾਂ ਨਾਲ ਦੇਖੋ ਕਿ ਕੀ ਹੋ ਰਿਹਾ ਹੈ। ਆਵਾਜ਼ਾਂ ਸੁਣੋ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।

ਮੁੱਖ ਪਾਤਰ: ਯੋਨਾਥਾਨ, ਦਾਊਦ ਅਤੇ ਸ਼ਾਊਲ

ਸਾਰ: ਗੋਲਿਅਥ ਨੂੰ ਮਾਰਨ ਤੋਂ ਬਾਅਦ ਯੋਨਾਥਾਨ ਦਾਊਦ ਦਾ ਜਿਗਰੀ ਦੋਸਤ ਬਣ ਜਾਂਦਾ ਹੈ।

1 ਇਨ੍ਹਾਂ ਹਵਾਲਿਆਂ ਬਾਰੇ ਸੋਚੋ।—1 ਸਮੂਏਲ 17:57–18:11; 19:1; 20:1-17, 41, 42 ਪੜ੍ਹੋ।

ਤੁਹਾਡੇ ਖ਼ਿਆਲ ਵਿਚ ਸ਼ਾਊਲ ਕੱਦ-ਕਾਠ ਵਿਚ ਕਿਹੋ ਜਿਹਾ ਸੀ? (ਮਦਦ: 1 ਸਮੂਏਲ 10:20-23 ਦੇਖੋ।)

․․․․․

ਜਦ ਦਾਊਦ ਯੋਨਾਥਾਨ ਨੂੰ ਮਿਲਿਆ, ਤਾਂ ਹੋ ਸਕਦਾ ਹੈ ਕਿ ਦਾਊਦ ਛੋਕਰਾ ਹੀ ਸੀ। ਤੁਹਾਡੇ ਖ਼ਿਆਲ ਵਿਚ ਉਸ ਦਾ ਰੰਗ-ਰੂਪ ਕਿਹੋ ਜਿਹਾ ਸੀ? (ਮਦਦ: 1 ਸਮੂਏਲ 16:12, 13 ਦੇਖੋ।)

․․․․․

1 ਸਮੂਏਲ ਦੇ 20ਵੇਂ ਅਧਿਆਇ ਦੇ ਅਖ਼ੀਰ ਵਿਚ ਜਦੋਂ ਦਾਊਦ ਅਤੇ ਯੋਨਾਥਾਨ ਜੁਦਾ ਹੋਏ, ਤਾਂ ਉਨ੍ਹਾਂ ਦੇ ਜਜ਼ਬਾਤ ਕਿਹੋ ਜਿਹੇ ਸਨ?

․․․․․

2 ਹੋਰ ਰਿਸਰਚ ਕਰੋ।

ਬਾਈਬਲ ਕਹਿੰਦੀ ਹੈ ਕਿ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ” ਅਤੇ “ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।” (1 ਸਮੂਏਲ 18:1) ਦਾਊਦ ਵਿਚ ਕਿਹੜੀਆਂ ਖੂਬੀਆਂ ਸਨ ਜਿਸ ਕਰਕੇ ਯੋਨਾਥਾਨ ਉਸ ਵੱਲ ਖਿੱਚਿਆ ਗਿਆ? (ਮਦਦ: 1 ਸਮੂਏਲ 17:45, 46 ਦੇਖੋ।)

․․․․․

ਯੋਨਾਥਾਨ ਦਾਊਦ ਤੋਂ ਤਕਰੀਬਨ 30 ਸਾਲ ਵੱਡਾ ਸੀ। ਤੁਹਾਡੇ ਖ਼ਿਆਲ ਵਿਚ ਉਮਰ ਵਿਚ ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਉਹ “ਜਾਨੀ ਮਿੱਤਰ” ਕਿਵੇਂ ਬਣੇ?

․․․․․

ਜਿਵੇਂ ਅਸੀਂ ਇਸ ਬਿਰਤਾਂਤ ਤੋਂ ਦੇਖਿਆ ਹੈ, ਪੱਕੇ ਦੋਸਤ ਵਿਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਹਨ? (ਮਦਦ: ਕਹਾਉਤਾਂ 17:17; 18:24 ਦੇਖੋ।)

․․․․․

ਯੋਨਾਥਾਨ ਆਪਣੇ ਪਿਤਾ ਤੋਂ ਜ਼ਿਆਦਾ ਦਾਊਦ ਦਾ ਵਫ਼ਾਦਾਰ ਕਿਉਂ ਸੀ?

․․․․․

3 ਸਿੱਖੀਆਂ ਗੱਲਾਂ ਉੱਤੇ ਅਮਲ ਕਰੋ। ਲਿਖੋ ਕਿ ਤੁਸੀਂ ਹੇਠਾਂ ਦੱਸੀਆਂ ਗੱਲਾਂ ਬਾਰੇ ਕੀ ਸਿੱਖਿਆ:

ਦੋਸਤੀ।

․․․․․

ਵਫ਼ਾਦਾਰੀ।

․․․․․

ਵੱਡੀ ਉਮਰ ਵਾਲਿਆਂ ਨਾਲ ਦੋਸਤੀ।

․․․․․

ਤੁਸੀਂ ਸਭ ਤੋਂ ਵਧੀਆ ਦੋਸਤ ਕਿਵੇਂ ਬਣਾ ਸਕਦੇ ਹੋ?

․․․․․

4 ਬਾਈਬਲ ਦੇ ਇਸ ਬਿਰਤਾਂਤ ਵਿਚ ਤੁਹਾਨੂੰ ਕਿਹੜੀਆਂ ਗੱਲਾਂ ਪਸੰਦ ਆਈਆਂ ਅਤੇ ਕਿਉਂ?

․․․․․

(w10-E 07/01)

ਜੇ ਤੁਹਾਡੇ ਕੋਲ ਬਾਈਬਲ ਨਹੀਂ ਹੈ, ਤਾਂ ਤੁਸੀਂ ਯਹੋਵਾਹ ਦੇ ਗਵਾਹਾਂ ਤੋਂ ਮੰਗ ਸਕਦੇ ਹੋ ਜਾਂ www.watchtower.org ਉੱਤੇ ਪੜ੍ਹ ਸਕਦੇ ਹੋ