Skip to content

Skip to table of contents

ਮੁੱਖ ਪੰਨੇ ਤੋਂ | ਪ੍ਰਾਰਥਨਾ ਤੁਸੀਂ ਕਿਉਂ ਕਰਦੇ ਹੋ?

ਪ੍ਰਾਰਥਨਾਵਾਂ ਲੋਕ ਕਿਉਂ ਕਰਦੇ ਹਨ?

ਪ੍ਰਾਰਥਨਾਵਾਂ ਲੋਕ ਕਿਉਂ ਕਰਦੇ ਹਨ?

ਕੀ ਤੁਸੀਂ ਰੋਜ਼ ਪ੍ਰਾਰਥਨਾ ਕਰਦੇ ਹੋ? ਕਈਆਂ ਲਈ ਪ੍ਰਾਰਥਨਾ ਕਰਨੀ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਇੱਥੋਂ ਤਕ ਕਿ ਰੱਬ ਨੂੰ ਨਾ ਮੰਨਣ ਵਾਲੇ ਕੁਝ ਲੋਕ ਵੀ ਪ੍ਰਾਰਥਨਾ ਕਰਦੇ ਹਨ। ਪਰ ਕਿਉਂ? ਇਕ ਸਰਵੇ ਮੁਤਾਬਕ ਫਰਾਂਸ ਦੀ ਅੱਧੀ ਆਬਾਦੀ ਨੇ ਕਿਹਾ ਕਿ ਉਹ ਸਿਰਫ਼ “ਮਨ ਦੀ ਸ਼ਾਂਤੀ” ਪਾਉਣ ਲਈ ਪ੍ਰਾਰਥਨਾ ਜਾਂ ਮਨਨ ਕਰਦੇ ਹਨ। ਉਨ੍ਹਾਂ ਦੇ ਦਿਲ ਵਿਚ ਯੂਰਪੀ ਲੋਕਾਂ ਵਾਂਗ ਪ੍ਰਾਰਥਨਾ ਕਰਦੇ ਹੋਏ ਰੱਬ ਲਈ ਕੋਈ ਸ਼ਰਧਾ ਨਹੀਂ ਹੁੰਦੀ। ਇਸ ਤੋਂ ਇਲਾਵਾ ਰੱਬ ਨੂੰ ਮੰਨਣ ਵਾਲੇ ਕੁਝ ਲੋਕ ਉਦੋਂ ਹੀ ਪ੍ਰਾਰਥਨਾ ਕਰਦੇ ਹਨ ਜਦ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਅਤੇ ਉਹ ਚਾਹੁੰਦੇ ਹਨ ਕਿ ਰੱਬ ਫਟਾਫਟ ਉਨ੍ਹਾਂ ਦੀ ਸੁਣ ਲਵੇ।​—ਯਸਾਯਾਹ 26:16.

ਤੁਹਾਡੇ ਬਾਰੇ ਕੀ? ਕੀ ਤੁਸੀਂ ਵੀ ਇਹੀ ਸੋਚਦੇ ਹੋ ਕਿ ਪ੍ਰਾਰਥਨਾ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ? ਜੇ ਤੁਸੀਂ ਰੱਬ ਨੂੰ ਮੰਨਦੇ ਹੋ, ਤਾਂ ਕੀ ਤੁਸੀਂ ਦੇਖਿਆ ਹੈ ਕਿ ਤੁਹਾਨੂੰ ਪ੍ਰਾਰਥਨਾ ਕਰਨ ਨਾਲ ਮਦਦ ਮਿਲੀ ਹੈ? ਜਾਂ ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਤੁਹਾਡੀ ਸੁਣਦਾ ਹੀ ਨਹੀਂ? ਬਾਈਬਲ ਸਾਨੂੰ ਸਿਰਫ਼ ਇਹ ਨਹੀਂ ਸਮਝਾਉਂਦੀ ਕਿ ਪ੍ਰਾਰਥਨਾ ਕਰਨ ਨਾਲ ਮਨ ਹਲਕਾ ਜਾਂ ਸ਼ਾਂਤ ਹੁੰਦਾ ਹੈ, ਸਗੋਂ ਇਸ ਦੇ ਰਾਹੀਂ ਅਸੀਂ ਰੱਬ ਦੇ ਕਰੀਬ ਆ ਸਕਦੇ ਹਾਂ। (w14-E 04/01)