Skip to content

Skip to table of contents

ਗੀਤ 135

ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”

ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”

(ਕਹਾਉਤਾਂ 27:11)

  1. 1. ਬੇਟਾ-ਬੇਟੀ ਤੈਨੂੰ ਗੁਜ਼ਾਰਿਸ਼ ਇਹ ਮੇਰੀ

    ਦਿਲ ਲਾ ਤੂੰ ਮੇਰੇ ਲੇਖੇ, ਜੱਗ ਤੋਂ ਦੂਰ ਰਹੀਂ

    ਮਾਰੇ ਤਾਅਨੇ ਵੈਰੀ, ਪਰ ਚੱਖੇਗਾ ਉਹ ਹਾਰ

    ਜ਼ਮਾਨਾ ਇਹ ਜਾਣੇ ਤੇਰੀ-ਮੇਰੀ ਵਫ਼ਾ

    (ਕੋਰਸ)

    ਬੇਟਾ-ਬੇਟੀ, ਜਿਗਰ ਦੇ ਨੇੜੇ

    ਜੀਅ ਮੇਰਾ ਕਰੀਂ ਖ਼ੁਸ਼ ਦਿਲੋਂ

    ਜਿੰਦ-ਜਾਨ ਲਾ ਕਰੀਂ ਮੇਰੀ ਸੇਵਾ

    ਦਿਲ ਹਾਰੀਂ ਨਾ, ਮੈਂ ਤੇਰੇ ਕੋਲ

  2. 2. ਖ਼ੁਸ਼ਦਿਲੀ ਨਾਲ ਕਰ ਸੇਵਾ, ਨਾ ਪਿੱਛੇ ਹਟੀਂ

    ਰਾਹ ਉੱਚੇ-ਨੀਵੇਂ ਹੋਣ, ਮੈਂ ਨਜ਼ਰ ਹੈ ਰੱਖੀ

    ਸਾਥ ਛੱਡਣ ਜੇ ਸਾਰੇ, ਤਨਹਾ ਨਾ ਹੋਵੀਂ ਤੂੰ

    ਯਾਦ ਰੱਖੀਂ, ਮੈਂ ਨਾਲ ਹਾਂ ਛੱਡਾਂਗਾ ਨਾ ਤੈਨੂੰ

    (ਕੋਰਸ)

    ਬੇਟਾ-ਬੇਟੀ, ਜਿਗਰ ਦੇ ਨੇੜੇ

    ਜੀਅ ਮੇਰਾ ਕਰੀਂ ਖ਼ੁਸ਼ ਦਿਲੋਂ

    ਜਿੰਦ-ਜਾਨ ਲਾ ਕਰੀਂ ਮੇਰੀ ਸੇਵਾ

    ਦਿਲ ਹਾਰੀਂ ਨਾ, ਮੈਂ ਤੇਰੇ ਕੋਲ