Skip to content

Skip to table of contents

ਗੀਤ 85

ਇਕ-ਦੂਜੇ ਨੂੰ ਕਬੂਲ ਕਰੋ

ਇਕ-ਦੂਜੇ ਨੂੰ ਕਬੂਲ ਕਰੋ

(ਰੋਮੀਆਂ 15:7)

  1. 1. ਵਹਿੰਦੀ ਨਦੀ ਹੈ ਜੀਵਨ ਦੇ ਜਲ ਦੀ

    ਜੋ ਪਿਆਸੇ ਦਿਲਾਂ ʼਚ ਜਾਨ ਪਾਉਂਦੀ

    ਦੇਵੇ ਯਹੋਵਾਹ ਸਭ ਨੂੰ ਬੁਲਾਵਾ

    ਆਓ ਬਾਣੀ ਸੁਣੋ, ਰਹੋ ਤਰੋ-ਤਾਜ਼ਾ

  2. 2. ਭਰਾਵਾਂ ਦਾ ਪਿਆਰ ਹੈ ਰੱਬ ਵੱਲੋਂ ਉਪਹਾਰ

    ਦਿਲਾਂ ਦੇ ਤਾਰ ਜੋੜੇ ਇਹੀ ਪਿਆਰ

    ਜਾਨ ਤੋਂ ਅਜ਼ੀਜ਼ ਹੈ ਏਕਤਾ ਦੀ ਡੋਰੀ

    ਸਭ ਨੂੰ ਕਰੋ ਕਬੂਲ, ਰਹਿ ਨਾ ਜਾਵੇ ਕੋਈ

  3. 3. ਰੱਬ ਦੀ ਆਵਾਜ਼ ਹਰ ਕੋਨੇ ਹੈ ਗੂੰਜੀ

    ਨੇਕ ਲੋਕਾਂ ʼਤੇ, ਹਾਂ, ਫੁਹਾਰ ਬਰਸੀ

    ਸਾਨੂੰ ਅਪਣਾਇਆ ਬੇਟੇ ਦੇ ਰਾਹੀਂ

    ਅਪਣਾ ਕੇ ਸਭਨਾਂ ਨੂੰ, ਪਾਵੋ ਦਿਲੋਂ ਖ਼ੁਸ਼ੀ