Skip to content

ਕਾਨੂੰਨੀ ਨੋਟਿਸ

ਕਾਨੂੰਨੀ ਨੋਟਿਸ

ਜੀ ਆਇਆਂ ਨੂੰ!

ਇਹ ਵੈੱਬਸਾਈਟ ਰੱਬ, ਬਾਈਬਲ ਅਤੇ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਨ ਵਿਚ ਤੁਹਾਡੀ ਮਦਦ ਕਰੇਗੀ। ਤੁਹਾਨੂੰ ਜੋ ਚੰਗਾ ਲੱਗਦਾ ਹੈ ਉਸ ਨੂੰ ਪੜ੍ਹੋ, ਦੇਖੋ ਅਤੇ ਡਾਊਨਲੋਡ ਕਰੋ। ਅਸੀਂ ਚਾਹੁੰਦੇ ਹਾਂ ਕਿ ਦੂਜਿਆਂ ਨੂੰ ਵੀ ਸਾਡੀ ਸਾਈਟ ਤੋਂ ਫ਼ਾਇਦਾ ਹੋਵੇ, ਪਰ ਕਿਰਪਾ ਕਰ ਕੇ ਇਸ ਸਾਈਟ ਤੋਂ ਕੋਈ ਵੀ ਚੀਜ਼ ਦੂਜੀ ਵੈੱਬਸਾਈਟ ਜਾਂ ਐਪਲੀਕੇਸ਼ਨ ʼਤੇ ਨਾ ਪਾਓ। ਜੇ ਤੁਸੀਂ ਸਿੱਖੀਆਂ ਗੱਲਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਇਸ ਵੈੱਬਸਾਈਟ ʼਤੇ ਜਾਣ ਲਈ ਕਹਿ ਸਕਦੇ ਹੋ, ਜਿਵੇਂ ਥੱਲੇ ਦਿੱਤੀਆਂ ਸ਼ਰਤਾਂ ਵਿਚ ਦੱਸਿਆ ਗਿਆ ਹੈ।

 ਕਾਪੀਰਾਈਟ

© 2024 Watch Tower Bible and Tract Society of Pennsylvania. ਸਭ ਹੱਕ ਰਾਖਵੇਂ ਹਨ।

Watchtower Bible and Tract Society of New York, Inc. (“Watchtower”) ਨੇ ਇਸ ਵੈੱਬਸਾਈਟ ਨੂੰ ਤਿਆਰ ਕੀਤਾ ਹੈ ਅਤੇ ਇਸ ਦੀ ਦੇਖ-ਰੇਖ ਕਰਦੀ ਹੈ। ਇਸ ਵੈੱਬਸਾਈਟ ʼਤੇ ਸਾਰੀ ਜਾਣਕਾਰੀ Watchtower Bible and Tract Society of Pennsylvania ਦੀ ਹੈ। ਜੇ ਨਹੀਂ, ਤਾਂ ਇਸ ਬਾਰੇ ਦੱਸਿਆ ਜਾਵੇਗਾ।

 ਟ੍ਰੇਡਮਾਰਕ

JW, JW.ORG, JW BROADCASTING, ਅਤੇ JEHOVAH’S WITNESSES – BROADCASTING, Watch Tower Bible and Tract Society of Pennsylvania ਦੇ ਟ੍ਰੇਡਮਾਰਕ ਹਨ।

Adobe, Adobe ਦਾ ਲੋਗੋ, Acrobat ਅਤੇ Acrobat ਦਾ ਲੋਗੋ Adobe Systems Incorporated ਦੇ ਟ੍ਰੇਡਮਾਰਕ ਹਨ। Apple, iTunes ਅਤੇ iPod, Apple Inc. ਦੇ ਟ੍ਰੇਡਮਾਰਕ ਹਨ। ਐਂਡਡਰੋਏਡ Google LLC ਦਾ ਟ੍ਰੇਡਮਾਰਕ ਹੈ। ਐਂਡਡਰੋਏਡ ਨੂੰ ਗੂਗਲ ਦੁਆਰਾ ਬਣਾਇਆ ਤੇ ਸਾਂਝਾ ਕੀਤਾ ਗਿਆ ਹੈ ਅਤੇ Creative Commons 3.0 Attribution License (https://creativecommons.org/licenses/by/3.0/us/) ਦੀਆਂ ਸ਼ਰਤਾਂ ਅਨੁਸਾਰ ਵਰਤਿਆ ਗਿਆ ਹੈ। ਬਾਕੀ ਸਾਰੇ ਟ੍ਰੇਡਮਾਰਕ ਅਤੇ ਰਜਿਸਟਰ ਕੀਤੇ ਟ੍ਰੇਡਮਾਰਕ ਉਨ੍ਹਾਂ ਕੰਪਨੀਆਂ ਦੇ ਹਨ ਜਿਨ੍ਹਾਂ ਨੇ ਇਹ ਟ੍ਰੇਡਮਾਰਕ ਜਾਰੀ ਕੀਤੇ ਹਨ।

 ਵਰਤੋਂ ਦੀਆਂ ਸ਼ਰਤਾਂ ਅਤੇ ਵੈੱਬਸਾਈਟ ਦੀ ਵਰਤੋਂ ਕਰਨ ਦੀ ਇਜਾਜ਼ਤ

ਵਰਤੋਂ ਦੀਆਂ ਇਹ ਸ਼ਰਤਾਂ ਦੱਸਦੀਆਂ ਹਨ ਕਿ ਤੁਸੀਂ ਇਸ ਵੈੱਬਸਾਈਟ ਨੂੰ ਕਿਵੇਂ ਵਰਤ ਸਕਦੇ ਹੋ। ਇਸ ਵੈੱਬਸਾਈਟ ਦੀ ਵਰਤੋਂ ਕਰ ਕੇ ਤੁਸੀਂ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਕਬੂਲ ਕਰ ਰਹੇ ਹੋ। ਜੇ ਤੁਸੀਂ ਵਰਤੋਂ ਦੀਆਂ ਸ਼ਰਤਾਂ ਜਾਂ ਕਿਸੇ ਇਕ ਸ਼ਰਤ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਇਹ ਵੈੱਬਸਾਈਟ ਨਹੀਂ ਵਰਤਣੀ ਚਾਹੀਦੀ।

ਸਹੀ ਵਰਤੋਂ ਕਰਨ ਦਾ ਕੀ ਮਤਲਬ ਹੈ? ਹੇਠਾਂ ਦੱਸੀਆਂ ਪਾਬੰਦੀਆਂ ਅਨੁਸਾਰ ਤੁਸੀਂ ਇਹ ਕਰ ਸਕਦੇ ਹੋ:

  • ਤੁਸੀਂ Watch Tower ਦੀਆਂ ਕਾਪੀਰਾਈਟ ਕੀਤੀਆਂ ਤਸਵੀਰਾਂ, ਪ੍ਰਕਾਸ਼ਨ, ਸੰਗੀਤ, ਫੋਟੋਆਂ, ਟੈਕਸਟ ਜਾਂ ਵੀਡੀਓ ਆਪਣੀ ਨਿੱਜੀ ਵਰਤੋਂ ਲਈ ਜਾਂ ਕੰਮ-ਧੰਦੇ ਦੇ ਮਕਸਦ ਤੋਂ ਬਿਨਾਂ ਦੇਖ, ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹੋ।

  • ਤੁਸੀਂ ਇਸ ਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਣ ਵਾਲੇ ਪ੍ਰਕਾਸ਼ਨ, ਵੀਡੀਓ, ਜਾਂ ਆਡੀਓ ਪ੍ਰੋਗ੍ਰਾਮਾਂ ਦੇ ਲਿੰਕ ਜਾਂ ਇਲੈਕਟ੍ਰਾਨਿਕ ਕਾਪੀਆਂ ਦੂਜਿਆਂ ਨਾਲ ਸਾਂਝੀਆਂ ਕਰ ਸਕਦੇ ਹੋ।

ਤੁਸੀਂ ਇਹ ਨਹੀਂ ਕਰ ਸਕਦੇ ਹੋ:

  • ਤੁਸੀਂ ਇਸ ਵੈੱਬਸਾਈਟ ਤੋਂ ਤਸਵੀਰਾਂ, ਇਲੈਕਟ੍ਰਾਨਿਕ ਪ੍ਰਕਾਸ਼ਨ, ਟ੍ਰੇਡਮਾਰਕ, ਸੰਗੀਤ, ਫੋਟੋਆਂ, ਵੀਡੀਓ ਜਾਂ ਲੇਖ ਇੰਟਰਨੈੱਟ (ਵੈੱਬਸਾਈਟ, ਫਾਈਲ-ਸ਼ੇਅਰਿੰਗ ਸਾਈਟ, ਵੀਡੀਓ-ਸ਼ੇਅਰਿੰਗ ਸਾਈਟ ਜਾਂ ਸੋਸ਼ਲ ਨੈੱਟਵਰਕ) ʼਤੇ ਪੋਸਟ ਨਹੀਂ ਕਰ ਸਕਦੇ।

  • ਤੁਸੀਂ ਇਸ ਵੈੱਬਸਾਈਟ ਤੋਂ ਤਸਵੀਰਾਂ, ਇਲੈਕਟ੍ਰਾਨਿਕ ਪ੍ਰਕਾਸ਼ਨ, ਟ੍ਰੇਡਮਾਰਕ, ਸੰਗੀਤ, ਫੋਟੋਆਂ, ਟੈਕਸਟ ਜਾਂ ਵੀਡੀਓ ਨੂੰ ਕਿਸੇ ਸਾਫਟਵੇਅਰ ਐਪਲੀਕੇਸ਼ਨ ਸਮੇਤ ਜਾਂ ਐਪਲੀਕੇਸ਼ਨ ਵਿਚ ਪਾ ਕੇ ਦੂਜਿਆਂ ਨੂੰ ਨਹੀਂ ਵੰਡ ਸਕਦੇ (ਤੁਸੀਂ ਇਹ ਜਾਣਕਾਰੀ ਕਿਸੇ ਸਰਵਰ ʼਤੇ ਨਹੀਂ ਪਾ ਸਕਦੇ ਤਾਂਕਿ ਇਹ ਕਿਸੇ ਸਾਫਟਵੇਅਰ ਐਪਲੀਕੇਸ਼ਨ ਦੇ ਜ਼ਰੀਏ ਵਰਤਿਆ ਜਾਵੇ)।

  • ਤੁਸੀਂ ਇਸ ਵੈੱਬਸਾਈਟ ਤੋਂ ਤਸਵੀਰਾਂ, ਇਲੈਕਟ੍ਰਾਨਿਕ ਪ੍ਰਕਾਸ਼ਨ, ਟ੍ਰੇਡਮਾਰਕ, ਸੰਗੀਤ, ਫੋਟੋਆਂ, ਟੈਕਸਟ ਜਾਂ ਵੀਡੀਓ ਨੂੰ ਕਿਸੇ ਵੀ ਤਰ੍ਹਾਂ ਕਾਪੀ ਕਰ ਕੇ ਇਸ ਨੂੰ ਕਿਸੇ ਕੰਮ-ਧੰਦੇ ਲਈ ਜਾਂ ਪੈਸੇ ਕਮਾਉਣ ਲਈ (ਚਾਹੇ ਮੁਨਾਫ਼ਾ ਹੋਵੇ ਜਾਂ ਨਾ) ਜਾਂ ਗ਼ਲਤ ਫ਼ਾਇਦੇ ਲਈ ਇਸਤੇਮਾਲ ਨਹੀਂ ਕਰ ਸਕਦੇ ਜਾਂ ਵੰਡ ਨਹੀਂ ਸਕਦੇ।

  • ਤੁਸੀਂ ਵੰਡਣ ਦੇ ਮਕਸਦ ਲਈ ਕੋਈ ਸਾਫਟਵੇਅਰ ਐਪਲੀਕੇਸ਼ਨ, ਟੂਲਜ਼ ਜਾਂ ਤਕਨੀਕ ਨਹੀਂ ਤਿਆਰ ਕਰ ਸਕਦੇ ਜੋ ਖ਼ਾਸ ਕਰਕੇ ਇਸ ਸਾਈਟ ਤੋਂ ਡੇਟਾ, HTML, ਫੋਟੋਆਂ ਜਾਂ ਟੈਕਸਟ ਕਾਪੀ, ਡਾਊਨਲੋਡ, ਐਕਸਟ੍ਰੈਕਟ, ਹਾਰਵੈਸਟ ਜਾਂ ਸਕ੍ਰੇਪਿੰਗ ਜਾਂ ਇਕੱਠਾ ਕਰਨ ਲਈ ਬਣਾਇਆ ਗਿਆ ਹੈ। ਪਰ ਉਨ੍ਹਾਂ ਐਪਲੀਕੇਸ਼ਨਾਂ ਨੂੰ ਵੰਡਣਾ ਮਨ੍ਹਾ ਨਹੀਂ ਜੋ ਮੁਫ਼ਤ ਹਨ ਅਤੇ ਕੰਮ-ਧੰਦੇ ਦੇ ਮਕਸਦ ਲਈ ਨਹੀਂ ਬਣਾਈਆਂ ਜਾਂਦੀਆਂ ਅਤੇ ਜਿਨ੍ਹਾਂ ਰਾਹੀਂ ਇਸ ਸਾਈਟ ਤੋਂ ਇਲੈਕਟ੍ਰਾਨਿਕ ਫਾਈਲਾਂ ਖੋਲ੍ਹੀਆਂ ਜਾ ਸਕਦੀਆਂ ਹਨ (ਮਿਸਾਲ ਲਈ, EPUB, PDF, MP3, AAC, MOBI ਅਤੇ MP4 ਫਾਈਲਾਂ।)

  • ਤੁਸੀਂ ਇਸ ਵੈੱਬਸਾਈਟ ਜਾਂ ਇਸ ਦੀਆਂ ਸੇਵਾਵਾਂ ਦੀ ਗ਼ਲਤ ਵਰਤੋਂ ਨਹੀਂ ਕਰ ਸਕਦੇ, ਜਿਵੇਂ ਕਿ ਵੈੱਬਸਾਈਟ ਜਾਂ ਇਸ ਦੀਆਂ ਸੇਵਾਵਾਂ ਨੂੰ ਦੱਸੇ ਗਏ ਤਰੀਕੇ ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਨੀ।

  • ਤੁਸੀਂ ਵੈੱਬਸਾਈਟ ਨੂੰ ਅਜਿਹੇ ਤਰੀਕੇ ਨਾਲ ਨਹੀਂ ਵਰਤ ਸਕਦੇ ਜਿਸ ਨਾਲ ਇਸ ਦਾ ਨੁਕਸਾਨ ਹੋਵੇ, ਜਿਸ ਨਾਲ ਇਹ ਬੰਦ ਹੋ ਜਾਵੇ ਜਾਂ ਇਸ ਨੂੰ ਖੋਲ੍ਹਣ ਵਿਚ ਮੁਸ਼ਕਲ ਖੜ੍ਹੀ ਹੋਵੇ। ਇਸ ਵੈੱਬਸਾਈਟ ਨੂੰ ਗ਼ਲਤ ਤਰੀਕਿਆਂ (unlawful, illegal, fraudulent, or harmful) ਨਾਲ ਨਹੀਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਗ਼ਲਤ ਕੰਮਾਂ (unlawful, illegal, fraudulent, or harmful) ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

  • ਤੁਸੀਂ ਇਸ ਵੈੱਬਸਾਈਟ ਨੂੰ ਜਾਂ ਇਸ ਦੀਆਂ ਤਸਵੀਰਾਂ, ਇਲੈਕਟ੍ਰਾਨਿਕ ਪ੍ਰਕਾਸ਼ਨ, ਟ੍ਰੇਡਮਾਰਕ, ਸੰਗੀਤ, ਫੋਟੋਆਂ, ਟੈਕਸਟ ਜਾਂ ਕਿਸੇ ਵੀ ਵੀਡੀਓ ਨੂੰ ਮਾਰਕੀਟਿੰਗ ਲਈ ਨਹੀਂ ਵਰਤ ਸਕਦੇ।

  •   ਇਹ ਵੈੱਬਸਾਈਟ ਗੂਗਲ ਮੈਪਸ (Google Maps) ਸੇਵਾ ਵਰਤਦੀ ਹੈ ਜੋ ਇਕ ਅਲੱਗ ਇੰਟਰਨੈੱਟ ਸੇਵਾ ਹੈ ਜਿਸ ਨੂੰ ਅਸੀਂ ਕੰਟ੍ਰੋਲ ਨਹੀਂ ਕਰਦੇ। ਜੇ ਤੁਸੀਂ ਇਸ ਵੈੱਬਸਾਈਟ ਉੱਤੇ ਗੂਗਲ ਮੈਪਸ ਵਰਤਦੇ ਹੋ, ਤਾਂ ਗੂਗਲ ਮੈਪਸ ਜਾਂ ਗੂਗਲ ਅਰਥ (Google Earth) ਸੇਵਾਵਾਂ ਦੀਆਂ ਵਰਤੋਂ ਦੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ। ਉਨ੍ਹਾਂ ਸੇਵਾਵਾਂ ਦੀਆਂ ਵਰਤੋਂ ਦੀਆਂ ਸ਼ਰਤਾਂ ਵਿਚ ਬਦਲਾਅ ਬਾਰੇ ਸਾਨੂੰ ਸੂਚਿਤ ਨਹੀਂ ਕੀਤਾ ਜਾਂਦਾ, ਇਸ ਲਈ ਗੂਗਲ ਮੈਪਸ ਵਰਤਣ ਤੋਂ ਪਹਿਲਾਂ ਉਨ੍ਹਾਂ ਦੀਆਂ ਸ਼ਰਤਾਂ ਤੋਂ ਜਾਣੂ ਹੋ ਜਾਓ। ਜੇ ਤੁਹਾਨੂੰ ਉਨ੍ਹਾਂ ਦੀਆਂ ਵਰਤੋਂ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਹਨ, ਤਾਂ ਗੂਗਲ ਮੈਪਸ ਸੇਵਾ ਨਾ ਵਰਤੋ। ਗੂਗਲ ਮੈਪਸ ਕਿਸੇ ਵੀ ਯੂਜ਼ਰ ਬਾਰੇ ਕੋਈ ਜਾਣਕਾਰੀ ਇਸ ਵੈੱਬਸਾਈਟ ਨੂੰ ਨਹੀਂ ਭੇਜਦਾ।

ਮੈਡੀਕਲ ਸੈਕਸ਼ਨ

ਇਸ ਵੈੱਬਸਾਈਟ ਦੇ ਇਸ ਭਾਗ ਵਿਚ ਸਿਰਫ਼ ਜਾਣਕਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਕਿਸੇ ਡਾਕਟਰ ਵੱਲੋਂ ਦਿੱਤੀ ਸਲਾਹ, ਜਾਂਚ-ਪੜਤਾਲ ਜਾਂ ਇਲਾਜ ਦੀ ਜਗ੍ਹਾ ਨਹੀਂ ਲੈ ਸਕਦੀ। ਇਸ ਭਾਗ ਵਿਚ ਇਹ ਸਲਾਹ ਨਹੀਂ ਦਿੱਤੀ ਗਈ ਕਿ ਤੁਹਾਨੂੰ ਕਿਹੜੇ ਟੈੱਸਟ ਕਰਾਉਣੇ, ਕਿਹੜੇ ਡਾਕਟਰ ਕੋਲ ਜਾਣਾ, ਕਿਹੜੀਆਂ ਦਵਾਈਆਂ ਲੈਣੀਆਂ, ਕਿਹੜੇ ਇਲਾਜ ਦੇ ਤਰੀਕੇ ਅਪਣਾਉਣੇ ਤੇ ਕਿਹੜੀ ਰਾਇ ਲੈਣੀ ਚਾਹੀਦੀ ਹੈ ਅਤੇ ਨਾ ਹੀ ਇਹ ਦੱਸਿਆ ਹੈ ਕਿ ਇਸ ਭਾਗ ਵਿਚ ਦਿੱਤੀ ਹੋਰ ਜਾਣਕਾਰੀ ਤੁਹਾਨੂੰ ਲਾਗੂ ਕਰਨੀ ਚਾਹੀਦੀ ਹੈ।

ਜੇ ਕਿਸੇ ਬੀਮਾਰੀ ਜਾਂ ਇਲਾਜ ਬਾਰੇ ਤੁਹਾਡਾ ਕੋਈ ਸਵਾਲ ਹੈ, ਤਾਂ ਇਸ ਬਾਰੇ ਹਮੇਸ਼ਾ ਕਿਸੇ ਚੰਗੇ ਡਾਕਟਰ ਕੋਲੋਂ ਸਲਾਹ ਲਓ।

 ਇਸ ਵੈੱਬਸਾਈਟ ਦੇ ਇਸ ਭਾਗ ਵਿਚ ਸਹੀ ਤੇ ਨਵੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਸ ਜਾਣਕਾਰੀ ਵਿਚ ਅਸੀਂ ਕੋਈ ਵਾਅਦਾ ਨਹੀਂ ਕੀਤਾ ਜਾਂ ਗਾਰੰਟੀ ਨਹੀਂ ਦਿੱਤੀ ਕਿ ਇਹ “ਡਾਕਟਰੀ ਸਲਾਹ” ਹੈ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ। ਇਹ ਵੈੱਬਸਾਈਟ ਇਸ ਵਿਚ ਦੱਸੀ ਜਾਣਕਾਰੀ ਦੇ ਮਾਮਲੇ ਵਿਚ ਕੋਈ ਗਾਰੰਟੀ ਨਹੀਂ ਮੰਨਦੀ। ਇਸ ਵਿਚ ਜੋ ਜਾਣਕਾਰੀ ਦਿੱਤੀ ਹੈ, ਉਹ ਆਮ ਜਾਣਕਾਰੀ ਹੈ ਜੋ ਆਮ ਮਕਸਦ ਲਈ ਢੁਕਵੀਂ ਹੈ। ਇਸ ਵਿਚ ਇਹ ਵਾਅਦਾ ਨਹੀਂ ਕੀਤਾ ਗਿਆ ਕਿ ਇਸ ਜਾਣਕਾਰੀ ਨੂੰ ਵਿਅਕਤੀ ਆਪਣੇ ਕਿਸੇ ਖ਼ਾਸ ਮਕਸਦ ਲਈ ਵਰਤ ਸਕਦਾ ਹੈ। ਅਸੀਂ ਇਸ ਵੈੱਬਸਾਈਟ ʼਤੇ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੇ ਕਿ ਇਸ ਭਾਗ ਵਿਚ ਦਿੱਤੀ ਕੋਈ ਵੀ ਜਾਣਕਾਰੀ ਭਰੋਸੇਯੋਗ, ਸਹੀ, ਨਵੀਂ ਤੋਂ ਨਵੀਂ, ਫ਼ਾਇਦੇਮੰਦ ਜਾਂ ਪੂਰੀ ਹੈ। ਇਸ ਭਾਗ ਵਿਚ ਦਿੱਤੀ ਜਾਣਕਾਰੀ ਵਿਚ ਜੇ ਕੋਈ ਗ਼ਲਤੀ ਹੈ ਜਾਂ ਕੋਈ ਗੱਲ ਕੱਢੀ ਗਈ ਹੈ, ਤਾਂ ਅਸੀਂ ਇਸ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਕਿਸੇ ਵੀ ਜਾਣਕਾਰੀ ਨੂੰ ਲਾਗੂ ਕਰਨ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਜੇ ਇਸ ਭਾਗ ਵਿਚਲੀ ਜਾਣਕਾਰੀ ਨੂੰ ਵਰਤਣ ਕਰਕੇ ਕੋਈ ਨੁਕਸਾਨ ਹੁੰਦਾ ਹੈ, ਤਾਂ ਅਸੀਂ ਕਿਸੇ ਵੀ ਹਾਲ ਵਿਚ ਕਿਸੇ ਵੀ ਤਰ੍ਹਾਂ ਦੇ ਕਲੇਮ ਜਾਂ ਛੋਟੇ-ਵੱਡੇ ਨੁਕਸਾਨ ਨੂੰ ਨਹੀਂ ਭਰਾਂਗੇ ਚਾਹੇ ਇਹ ਵਾਰੰਟੀ, ਇਕਰਾਰਨਾਮੇ, ਟੋਰਟ ਜਾਂ ਕਿਸੇ ਹੋਰ ਕਾਨੂੰਨੀ ਸਿਧਾਂਤ ʼਤੇ ਆਧਾਰਿਤ ਹੋਣ ਅਤੇ ਚਾਹੇ ਸਾਨੂੰ ਕਲੇਮ ਜਾਂ ਨੁਕਸਾਨ ਭਰਨ ਲਈ ਕਿਹਾ ਜਾਵੇ। (ਇਸ ਵਿਚ ਸ਼ਾਮਲ ਹੈ ਨੁਕਸਾਨ ਕਰਕੇ ਹੋਏ ਕੋਈ ਵੀ ਖ਼ਰਚੇ, ਸੱਟ ਲੱਗਣੀ/ਕਿਸੇ ਦੀ ਅਣਗਹਿਲੀ ਕਰਕੇ ਮੌਤ, ਨਫ਼ਾ-ਨੁਕਸਾਨ, ਡੇਟਾ ਗੁੰਮ ਜਾਣ ਜਾਂ ਬਿਜ਼ਨਿਸ ਵਿਚ ਕੋਈ ਰੁਕਾਵਟ ਆ ਜਾਣ ਨਾਲ ਘਾਟਾ ਪੈਣਾ)। ਇਹ ਗੱਲਾਂ ਉਦੋਂ ਵੀ ਲਾਗੂ ਹੁੰਦੀਆਂ ਹਨ ਜਦੋਂ ਕੋਈ ਇਸ ਭਾਗ ਵਿਚ ਦਿੱਤੀ ਜਾਣਕਾਰੀ ਨੂੰ ਸਹੀ ਤਰੀਕੇ ਨਾਲ ਨਹੀਂ ਵਰਤ ਪਾਉਂਦਾ।

ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ

 ਵਰਤੋਂ ਦੀਆਂ ਸ਼ਰਤਾਂ ਨਾਲ ਸੰਬੰਧਿਤ Watchtower ਦੇ ਦੂਸਰੇ ਹੱਕਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ, ਜੇ ਤੁਸੀਂ ਕਿਸੇ ਵੀ ਤਰ੍ਹਾਂ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਹੋ, ਤਾਂ ਇਸ ਉਲੰਘਣਾ ਨਾਲ ਨਿਪਟਣ ਲਈ Watchtower ਉਹ ਕਾਰਵਾਈ ਕਰੇਗਾ ਜੋ Watchtower ਨੂੰ ਢੁਕਵਾਂ ਲੱਗੇ, ਜਿਵੇਂ ਕਿ ਵੈੱਬਸਾਈਟ ਖੋਲ੍ਹਣ ਤੋਂ ਤੁਹਾਨੂੰ ਕੁਝ ਸਮੇਂ ਲਈ ਮਨ੍ਹਾ ਕਰਨਾ, ਵੈੱਬਸਾਈਟ ਤੁਹਾਡੇ ਲਈ ਬਲਾਕ ਕਰਨੀ, ਤੁਹਾਡੇ IP ਅਡਰੈਸ ʼਤੇ ਕਿਸੇ ਵੀ ਕੰਪਿਊਟਰ ਨੂੰ ਬਲਾਕ ਕਰਨਾ, ਤੁਹਾਡੇ ਇੰਟਰਨੈੱਟ ਪ੍ਰੋਵਾਈਡਰ ਨੂੰ ਕਹਿਣਾ ਕਿ ਉਹ ਸਾਡੀ ਵੈੱਬਸਾਈਟ ਬਲਾਕ ਕਰਨ ਅਤੇ/ਜਾਂ ਤੁਹਾਡੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ।

ਤਬਦੀਲੀਆਂ

 Watchtower ਸ਼ਾਇਦ ਵਰਤੋਂ ਦੀਆਂ ਸ਼ਰਤਾਂ ਨੂੰ ਕਦੇ-ਕਦੇ ਬਦਲੇ। ਵਰਤੋਂ ਦੀਆਂ ਸ਼ਰਤਾਂ ਉਸ ਤਾਰੀਖ਼ ਤੋਂ ਲਾਗੂ ਹੋਣਗੀਆਂ ਜਿਸ ਤਾਰੀਖ਼ ਤੇ ਇਨ੍ਹਾਂ ਨੂੰ ਵੈੱਬਸਾਈਟ ʼਤੇ ਪਾਇਆ ਜਾਂਦਾ ਹੈ। ਜ਼ਰੂਰੀ ਹੈ ਕਿ ਤੁਸੀਂ ਇਸ ਪੇਜ ਨੂੰ ਲਗਾਤਾਰ ਦੇਖਦੇ ਰਹੋ ਤਾਂਕਿ ਤੁਸੀਂ ਨਵੀਆਂ ਤੋਂ ਨਵੀਆਂ ਸ਼ਰਤਾਂ ਤੋਂ ਵਾਕਫ਼ ਹੋਵੋ।

ਕਾਨੂੰਨ ਅਤੇ ਅਧਿਕਾਰ-ਖੇਤਰ

 ਸਟੇਟ ਆਫ਼ ਨਿਊਯਾਰਕ, ਅਮਰੀਕਾ ਆਪਣੇ ਕਾਨੂੰਨਾਂ ਮੁਤਾਬਕ ਫ਼ੈਸਲਾ ਕਰੇਗਾ ਕਿ ਵਰਤੋਂ ਦੀਆਂ ਸ਼ਰਤਾਂ ਦੀ ਕਦੋਂ ਉਲੰਘਣਾ ਹੋਈ ਹੈ ਅਤੇ ਇਹ ਨਹੀਂ ਦੇਖੇਗਾ ਕਿ ਕਿਸੇ ਹੋਰ ਥਾਂ ਜਾਂ ਦੇਸ਼ ਵਿਚ ਇਸ ਨੂੰ ਉਲੰਘਣਾ ਨਹੀਂ ਮੰਨਿਆ ਗਿਆ ਹੈ। ਵਰਤੋਂ ਦੀਆਂ ਸ਼ਰਤਾਂ ਦੇ ਸੰਬੰਧ ਵਿਚ ਕੀਤੀ ਕੋਈ ਵੀ ਕਾਨੂੰਨੀ ਕਾਰਵਾਈ ਉਸ ਅਦਾਲਤ (ਸਟੇਟ ਜਾਂ ਫੈਡਰਲ) ਵਿਚ ਕੀਤੀ ਜਾਵੇਗੀ ਜਿਸ ਦਾ ਸਟੇਟ ਆਫ਼ ਨਿਊਯਾਰਕ, ਅਮਰੀਕਾ ਵਿਚ ਅਧਿਕਾਰ ਹੈ।

ਸ਼ਰਤਾਂ ਦਾ ਅਮਲ

 ਜੇ ਸਹੀ ਅਧਿਕਾਰ ਵਾਲੀ ਅਦਾਲਤ ਫ਼ੈਸਲਾ ਕਰਦੀ ਹੈ ਕਿ ਵਰਤੋਂ ਦੀਆਂ ਸ਼ਰਤਾਂ ਵਿਚ ਕੋਈ ਸ਼ਰਤ ਵਿਅਰਥ ਹੈ, ਗ਼ਲਤ ਹੈ, ਜਾਰੀ ਕਰਨ ਯੋਗ ਨਹੀਂ ਹੈ ਜਾਂ ਗ਼ੈਰ-ਕਾਨੂੰਨੀ ਹੈ, ਤਾਂ ਵੀ ਬਾਕੀ ਸਾਰੀਆਂ ਸ਼ਰਤਾਂ ਲਾਗੂ ਹੋਣਗੀਆਂ। ਜੇ Watchtower ਵਰਤੋਂ ਦੀਆਂ ਸ਼ਰਤਾਂ ਵਿਚ ਕਿਸੇ ਸ਼ਰਤ ਦੀ ਉਲੰਘਣਾ ਹੋਣ ਪਿੱਛੋਂ ਕਦਮ ਨਹੀਂ ਚੁੱਕਦਾ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅੱਗੇ ਤੋਂ ਉਹ ਸ਼ਰਤ ਮੰਨਣ ਦੀ ਲੋੜ ਨਹੀਂ ਹੈ ਅਤੇ Watchtower ਕੋਲ ਕਦਮ ਚੁੱਕਣ ਦਾ ਹੱਕ ਨਹੀਂ ਹੈ।

ਪੂਰਾ ਇਕਰਾਰਨਾਮਾ

ਵਰਤੋਂ ਦੀਆਂ ਸ਼ਰਤਾਂ ਦੱਸਦੀਆਂ ਹਨ ਕਿ ਤੁਸੀਂ ਇਸ ਵੈੱਬਸਾਈਟ ਦੀ ਵਰਤੋਂ ਦੇ ਸੰਬੰਧ ਵਿਚ Watchtower ਨਾਲ ਕੀ ਇਕਰਾਰਨਾਮਾ ਕੀਤਾ ਹੈ ਅਤੇ ਇਹ ਇਕਰਾਰਨਾਮਾ ਪਹਿਲਾਂ ਕੀਤੇ ਕਿਸੇ ਵੀ ਇਕਰਾਰਨਾਮੇ ਦੀ ਥਾਂ ਲੈਂਦਾ ਹੈ।