Skip to content

ਤਲਾਕ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ?

ਤਲਾਕ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ?

 ਅਸੀਂ ਵਿਆਹ ਅਤੇ ਤਲਾਕ ਸੰਬੰਧੀ ਬਾਈਬਲ ਦਾ ਨਜ਼ਰੀਆ ਅਪਣਾਉਂਦੇ ਹਾਂ। ਰੱਬ ਨੇ ਆਦਮੀ ਅਤੇ ਔਰਤ ਦੇ ਵਿਆਹ ਨੂੰ ਅਟੁੱਟ ਰਿਸ਼ਤੇ ਦੇ ਤੌਰ ʼਤੇ ਜੋੜਿਆ ਸੀ। ਬਾਈਬਲ ਅਨੁਸਾਰ ਸਿਰਫ਼ ਹਰਾਮਕਾਰੀ ਹੀ ਤਲਾਕ ਲੈਣ ਦੀ ਇੱਕੋ ਇਕ ਵਜ੍ਹਾ ਹੈ।—ਮੱਤੀ 19:​5, 6, 9.

ਕੀ ਯਹੋਵਾਹ ਦੇ ਗਵਾਹ ਮੁਸ਼ਕਲਾਂ ਝੱਲ ਰਹੇ ਵਿਆਹੁਤਾ ਜੋੜਿਆਂ ਦੀ ਮਦਦ ਕਰਦੇ ਹਨ?

 ਜੀ ਹਾਂ, ਕਈ ਤਰੀਕਿਆਂ ਨਾਲ:

  •   ਪ੍ਰਕਾਸ਼ਨ। ਸਮੇਂ-ਸਮੇਂ ʼਤੇ ਛਪਦੇ ਇਹ ਪ੍ਰਕਾਸ਼ਨ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ਹਨ। ਇਨ੍ਹਾਂ ਪ੍ਰਕਾਸ਼ਨਾਂ ਰਾਹੀਂ ਉਨ੍ਹਾਂ ਜੋੜਿਆਂ ਦੀ ਵੀ ਮਦਦ ਹੋ ਸਕਦੀ ਹੈ ਜਿਨ੍ਹਾਂ ਦਾ ਰਿਸ਼ਤਾ ਦੁਬਾਰਾ ਜੁੜਨ ਦੀ ਉਮੀਦ ਸ਼ਾਇਦ ਨਜ਼ਰ ਨਹੀਂ ਆਉਂਦੀ। ਮਿਸਾਲ ਲਈ, ਇਹ ਲੇਖ ਦੇਖੋ: “ਉਮਰ ਭਰ ਆਪਣੇ ਜੀਵਨ-ਸਾਥੀ ਦਾ ਸਾਥ ਨਿਭਾਓ,” “ਮਾਫ਼ ਕਿਵੇਂ ਕਰੀਏ?” ਅਤੇ “ਦੁਬਾਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੋ।”

  •   ਮੀਟਿੰਗਾਂ। ਅਸੀਂ ਆਪਣੀਆਂ ਮੀਟਿੰਗਾਂ, ਅਸੈਂਬਲੀਆਂ ਅਤੇ ਵੱਡੇ ਸੰਮੇਲਨਾਂ ਵਿਚ ਵਿਆਹੁਤਾ ਰਿਸ਼ਤੇ ਨਾਲ ਸੰਬੰਧੀ ਬਾਈਬਲ ਦੀਆਂ ਸਲਾਹਾਂ ʼਤੇ ਚਰਚਾ ਕਰਦੇ ਹਾਂ।

  •   ਬਜ਼ੁਰਗ। ਮੰਡਲੀ ਦੇ ਬਜ਼ੁਰਗ ਬਾਈਬਲ ਵਿੱਚੋਂ ਅਫ਼ਸੀਆਂ 5:22-25 ਵਰਗੇ ਹਵਾਲਿਆਂ ਵੱਲ ਵਿਆਹੁਤਾ ਜੋੜਿਆਂ ਦਾ ਧਿਆਨ ਖਿੱਚ ਕੇ ਨਿੱਜੀ ਤੌਰ ʼਤੇ ਉਨ੍ਹਾਂ ਦੀ ਮਦਦ ਕਰਦੇ ਹਨ।

ਕੀ ਯਹੋਵਾਹ ਦੇ ਕਿਸੇ ਗਵਾਹ ਨੂੰ ਤਲਾਕ ਲੈਣ ਲਈ ਮੰਡਲੀ ਦੇ ਬਜ਼ੁਰਗਾਂ ਤੋਂ ਮਨਜ਼ੂਰੀ ਲੈਣ ਦੀ ਲੋੜ ਹੈ?

 ਨਹੀਂ। ਇੱਥੋਂ ਤਕ ਕਿ ਜਦੋਂ ਕੋਈ ਵਿਆਹੁਤਾ ਜੋੜਾ ਆਪਣੇ ਰਿਸ਼ਤੇ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਬਜ਼ੁਰਗਾਂ ਤੋਂ ਮਦਦ ਮੰਗਦਾ ਹੈ, ਤਾਂ ਵੀ ਬਜ਼ੁਰਗਾਂ ਕੋਲ ਉਨ੍ਹਾਂ ਨੂੰ ਇਹ ਦੱਸਣ ਦਾ ਅਧਿਕਾਰ ਨਹੀਂ ਕਿ ਉਨ੍ਹਾਂ ਨੇ ਕੀ ਕਰਨਾ ਹੈ। (ਗਲਾਤੀਆਂ 6:5) ਪਰ ਜਿਹੜਾ ਵੀ ਬਾਈਬਲ ਵਿਚ ਦਿੱਤੇ ਤਲਾਕ ਦੇ ਕਾਰਨ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਤਲਾਕ ਲੈਣ ਦਾ ਫ਼ੈਸਲਾ ਕਰਦਾ ਹੈ, ਬਾਈਬਲ ਵਿਚ ਉਸ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।—1 ਤਿਮੋਥਿਉਸ 3:​1, 5, 12.

ਪਤੀ-ਪਤਨੀ ਦੇ ਇਕ-ਦੂਜੇ ਨੂੰ ਛੱਡਣ ਸੰਬੰਧੀ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ?

 ਬਾਈਬਲ ਵਿਆਹੁਤਾ ਜੋੜਿਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ ਇਕੱਠੇ ਰਹਿਣ ਭਾਵੇਂ ਹਾਲਾਤਾਂ ਦਾ ਸਾਮ੍ਹਣਾ ਕਰਨਾ ਥੋੜ੍ਹਾ ਔਖਾ ਹੀ ਕਿਉਂ ਨਾ ਲੱਗੇ। (1 ਕੁਰਿੰਥੀਆਂ 7:​10-​16) ਦਿਲੋਂ ਪ੍ਰਾਰਥਨਾ ਕਰਨ, ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਅਤੇ ਪਿਆਰ ਦਿਖਾਉਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕਦਾ ਹੈ।​—1 ਕੁਰਿੰਥੀਆਂ 13:​4-8; ਗਲਾਤੀਆਂ 5:​22.

 ਫਿਰ ਵੀ, ਬਹੁਤ ਜ਼ਿਆਦਾ ਔਖੇ ਹਾਲਾਤਾਂ ਕਾਰਨ ਕੁਝ ਮਸੀਹੀਆਂ ਨੇ ਆਪਣੇ ਵਿਆਹੁਤਾ ਸਾਥੀ ਤੋਂ ਅਲੱਗ ਹੋਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਹਾਲਾਤਾਂ ਵਿੱਚੋਂ ਕੁਝ ਇਹ ਹਨ:

  •   ਜਾਣ-ਬੁੱਝ ਕੇ ਪਰਿਵਾਰ ਦੀਆਂ ਲੋੜਾਂ ਦਾ ਧਿਆਨ ਨਾ ਰੱਖਣਾ।​—1 ਤਿਮੋਥਿਉਸ 5:8.

  •   ਬਹੁਤ ਜ਼ਿਆਦਾ ਸਰੀਰਕ ਕਸ਼ਟ ਦੇਣੇ।​—ਜ਼ਬੂਰ 11:5.

  •   ਪਰਮੇਸ਼ੁਰ ਨਾਲ ਰਿਸ਼ਤਾ ਟੁੱਟਣ ਦੀ ਨੌਬਤ ਆ ਜਾਣੀ। ਮਿਸਾਲ ਲਈ, ਪਤੀ ਜਾਂ ਪਤਨੀ ਆਪਣੇ ਸਾਥੀ ਨੂੰ ਜ਼ਬਰਦਸਤੀ ਪਰਮੇਸ਼ੁਰ ਦਾ ਕੋਈ ਹੁਕਮ ਤੋੜਨ ਲਈ ਮਜਬੂਰ ਕਰੇ, ਤਾਂ ਅਜਿਹੀ ਡਰਾਉਣੀ ਸਥਿਤੀ ਦਾ ਸਾਮ੍ਹਣਾ ਕਰ ਰਿਹਾ ਸਾਥੀ ਸ਼ਾਇਦ ਇਹ ਫ਼ੈਸਲਾ ਕਰੇ ਕਿ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਣ’ ਲਈ ਅਲੱਗ ਹੋਣਾ ਹੀ ਸਹੀ ਹੈ।—ਰਸੂਲਾਂ ਦੇ ਕੰਮ 5:29.