Skip to content

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦਾ ਹੀ ਧਰਮ ਸੱਚਾ ਹੈ?

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦਾ ਹੀ ਧਰਮ ਸੱਚਾ ਹੈ?

 ਕਿਸੇ ਧਰਮ ਨੂੰ ਮੰਨਣ ਵਾਲੇ ਇਨਸਾਨ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਉਸ ਦਾ ਧਰਮ ਪਰਮੇਸ਼ੁਰ ਅਤੇ ਯਿਸੂ ਨੂੰ ਮਨਜ਼ੂਰ ਹੈ। ਨਹੀਂ ਤਾਂ ਉਹ ਉਸ ਧਰਮ ਨੂੰ ਕਿਉਂ ਮੰਨਦਾ?

 ਕਈ ਲੋਕ ਮੰਨਦੇ ਹਨ ਕਿ ਸਾਰੇ ਧਰਮ ਰੱਬ ਨੂੰ ਮਨਜ਼ੂਰ ਹਨ ਅਤੇ ਮੁਕਤੀ ਪਾਉਣ ਦੇ ਵੱਖੋ-ਵੱਖਰੇ ਰਾਹ ਹਨ। ਪਰ ਯਿਸੂ ਮਸੀਹ ਇਸ ਵਿਚਾਰ ਨਾਲ ਨਹੀਂ ਸਹਿਮਤ ਸੀ ਕਿਉਂਕਿ ਉਸ ਨੇ ਕਿਹਾ: “ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।” (ਮੱਤੀ 7:14) ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦੇ ਰਾਹ ʼਤੇ ਚੱਲ ਰਹੇ ਹਨ। ਜੇ ਉਹ ਇਹ ਨਾ ਮੰਨਦੇ, ਤਾਂ ਉਹ ਕਿਸੇ ਹੋਰ ਧਰਮ ਵਿਚ ਇਹ ਰਾਹ ਲੱਭਦੇ।