Skip to content

Skip to table of contents

ਪਾਠ 18

ਤੁਸੀਂ ਸੱਚੇ ਮਸੀਹੀਆਂ ਦੀ ਪਛਾਣ ਕਿਵੇਂ ਕਰ ਸਕਦੇ ਹੋ?

ਤੁਸੀਂ ਸੱਚੇ ਮਸੀਹੀਆਂ ਦੀ ਪਛਾਣ ਕਿਵੇਂ ਕਰ ਸਕਦੇ ਹੋ?

ਅੱਜ ਦੁਨੀਆਂ ਵਿਚ ਅਰਬਾਂ ਹੀ ਲੋਕ ਖ਼ੁਦ ਨੂੰ ਈਸਾਈ ਯਾਨੀ ਮਸੀਹੀ ਕਹਿੰਦੇ ਹਨ। ਪਰ ਉਨ੍ਹਾਂ ਦੀਆਂ ਸਿੱਖਿਆਵਾਂ ਇਕ-ਦੂਸਰੇ ਤੋਂ ਵੱਖਰੀਆਂ ਹਨ ਅਤੇ ਉਹ ਆਪੋ-ਆਪਣੇ ਹਿਸਾਬ ਨਾਲ ਜੀਉਂਦੇ ਹਨ। ਤਾਂ ਫਿਰ ਅਸੀਂ ਸੱਚੇ ਮਸੀਹੀਆਂ ਦੀ ਪਛਾਣ ਕਿਵੇਂ ਕਰ ਸਕਦੇ ਹਾਂ?

1. ਮਸੀਹੀ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ?

ਯਿਸੂ ਦੇ ਚੇਲਿਆਂ ਨੂੰ ਮਸੀਹੀ ਕਿਹਾ ਜਾਂਦਾ ਹੈ। (ਰਸੂਲਾਂ ਦੇ ਕੰਮ 11:26 ਪੜ੍ਹੋ।) ਪਰ ਉਹ ਕਿਵੇਂ ਸਾਬਤ ਕਰਦੇ ਹਨ ਕਿ ਉਹ ਯਿਸੂ ਦੇ ਚੇਲੇ ਹਨ? ਯਿਸੂ ਨੇ ਕਿਹਾ ਸੀ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ।” (ਯੂਹੰਨਾ 8:31) ਇਸ ਦਾ ਮਤਲਬ ਕਿ ਜੋ ਲੋਕ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ, ਉਹੀ ਸੱਚੇ ਮਸੀਹੀ ਹਨ। ਯਿਸੂ ਜੋ ਵੀ ਸਿਖਾਉਂਦਾ ਸੀ, ਉਹ ਪਰਮੇਸ਼ੁਰ ਦੇ ਬਚਨ ਵਿੱਚੋਂ ਹੁੰਦਾ ਸੀ। ਇਸ ਲਈ ਸੱਚੇ ਮਸੀਹੀ ਵੀ ਉਹੀ ਮੰਨਦੇ ਹਨ ਜੋ ਬਾਈਬਲ ਵਿਚ ਲਿਖਿਆ ਹੈ।​—ਲੂਕਾ 24:27 ਪੜ੍ਹੋ।

2. ਸੱਚੇ ਮਸੀਹੀ ਪਿਆਰ ਕਿਵੇਂ ਦਿਖਾਉਂਦੇ ਹਨ?

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ।” (ਯੂਹੰਨਾ 15:12) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਸੀ? ਉਸ ਨੇ ਉਨ੍ਹਾਂ ਨਾਲ ਸਮਾਂ ਬਿਤਾਇਆ, ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੀ ਮਦਦ ਕੀਤੀ। ਇੱਥੋਂ ਤਕ ਕਿ ਉਸ ਨੇ ਉਨ੍ਹਾਂ ਲਈ ਆਪਣੀ ਜਾਨ ਵੀ ਦੇ ਦਿੱਤੀ। (1 ਯੂਹੰਨਾ 3:16) ਉਸੇ ਤਰ੍ਹਾਂ ਸੱਚੇ ਮਸੀਹੀ ਪਿਆਰ ਕਰਨ ਦਾ ਸਿਰਫ਼ ਦਾਅਵਾ ਹੀ ਨਹੀਂ ਕਰਦੇ, ਸਗੋਂ ਉਹ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਆਪਣੇ ਸੱਚੇ ਪਿਆਰ ਦਾ ਸਬੂਤ ਦਿੰਦੇ ਹਨ।

3. ਸੱਚੇ ਮਸੀਹੀ ਕਿਹੜੇ ਖ਼ਾਸ ਕੰਮ ਵਿਚ ਰੁੱਝੇ ਹੋਏ ਹਨ?

ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਕੰਮ ਸੌਂਪਿਆ ਸੀ। ‘ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਭੇਜਿਆ।’ (ਲੂਕਾ 9:2) ਪਹਿਲੀ ਸਦੀ ਦੇ ਮਸੀਹੀ ਸਿਰਫ਼ ਆਪਣੀ ਭਗਤੀ ਦੀ ਥਾਂ ʼਤੇ ਹੀ ਨਹੀਂ, ਸਗੋਂ ਬਾਜ਼ਾਰਾਂ ਵਿਚ ਅਤੇ ਘਰ-ਘਰ ਜਾ ਕੇ ਵੀ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਸਨ। (ਰਸੂਲਾਂ ਦੇ ਕੰਮ 5:42; 17:17 ਪੜ੍ਹੋ।) ਅੱਜ ਸੱਚੇ ਮਸੀਹੀਆਂ ਨੂੰ ਵੀ ਜਿੱਥੇ ਕਿਤੇ ਲੋਕ ਮਿਲਦੇ ਹਨ, ਉਹ ਉਨ੍ਹਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹਨ। ਉਹ ਖ਼ੁਸ਼ੀ-ਖ਼ੁਸ਼ੀ ਇਸ ਕੰਮ ਵਿਚ ਮਿਹਨਤ ਕਰਦੇ ਹਨ ਅਤੇ ਆਪਣਾ ਸਮਾਂ ਲਾਉਂਦੇ ਹਨ। ਲੋਕਾਂ ਲਈ ਗਹਿਰਾ ਪਿਆਰ ਹੋਣ ਕਰਕੇ ਉਹ ਉਨ੍ਹਾਂ ਨੂੰ ਬਾਈਬਲ ਤੋਂ ਦਿਲਾਸਾ ਅਤੇ ਭਵਿੱਖ ਲਈ ਇਕ ਵਧੀਆ ਉਮੀਦ ਦਿੰਦੇ ਹਨ।​—ਮਰਕੁਸ 12:31.

ਹੋਰ ਸਿੱਖੋ

ਸੱਚੇ ਮਸੀਹੀ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ ਅਤੇ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ। ਇਸ ਬਾਰੇ ਹੋਰ ਜਾਣਨ ਨਾਲ ਤੁਸੀਂ ਸਮਝ ਸਕੋਗੇ ਕਿ ਕੌਣ ਸੱਚੇ ਮਸੀਹੀ ਹਨ ਅਤੇ ਕੌਣ ਨਹੀਂ।

4. ਉਹ ਬਾਈਬਲ ਵਿੱਚੋਂ ਜਾਣਨਾ ਚਾਹੁੰਦੇ ਹਨ ਕਿ ਸੱਚ ਕੀ ਹੈ

ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਦੇ ਬਚਨ ਨੂੰ ਦਿਲੋਂ ਮੰਨਦੇ ਸਨ

ਕੁਝ ਲੋਕ ਮਸੀਹੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਉਹ ਬਾਈਬਲ ਵਿੱਚੋਂ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

  • ਕੁਝ ਚਰਚ ਕਿਵੇਂ ਯਿਸੂ ਦੀਆਂ ਸਿੱਖਿਆਵਾਂ ਤੋਂ ਦੂਰ ਚਲੇ ਗਏ?

ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਦੱਸੀ। ਯੂਹੰਨਾ 18:37 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਿਸੂ ਮੁਤਾਬਕ ਜਿਹੜੇ ਮਸੀਹੀ “ਸੱਚਾਈ ਵੱਲ” ਹਨ, ਉਹ ਕੀ ਕਰਦੇ ਹਨ?

5. ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ

ਪਹਿਲੀ ਸਦੀ ਦੇ ਮਸੀਹੀ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਸਨ

ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਖ਼ਾਸ ਕੰਮ ਦਿੱਤਾ ਸੀ ਜੋ ਅੱਜ ਵੀ ਚੱਲ ਰਿਹਾ ਹੈ। ਮੱਤੀ 28:19, 20 ਅਤੇ ਰਸੂਲਾਂ ਦੇ ਕੰਮ 1:8 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਪ੍ਰਚਾਰ ਕਦੋਂ ਤਕ ਅਤੇ ਕਿਸ ਹੱਦ ਤਕ ਕੀਤਾ ਜਾਵੇਗਾ?

6. ਉਹ ਜੋ ਸਿਖਾਉਂਦੇ ਹਨ, ਉਹ ਕਰਦੇ ਵੀ ਹਨ

ਟੌਮ ਨੂੰ ਕਿਵੇਂ ਯਕੀਨ ਹੋ ਗਿਆ ਕਿ ਉਸ ਨੂੰ ਸੱਚਾ ਧਰਮ ਲੱਭ ਗਿਆ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਕਿਹੜੀ ਗੱਲ ਕਰਕੇ ਟੌਮ ਦਾ ਧਰਮਾਂ ਤੋਂ ਭਰੋਸਾ ਉੱਠ ਗਿਆ ਸੀ?

  • ਟੌਮ ਨੂੰ ਕਿਵੇਂ ਯਕੀਨ ਹੋਇਆ ਕਿ ਉਸ ਨੂੰ ਸੱਚਾਈ ਮਿਲ ਗਈ ਹੈ?

ਲੋਕ ਅਕਸਰ ਸਾਡੀਆਂ ਗੱਲਾਂ ਨਾਲੋਂ ਜ਼ਿਆਦਾ ਸਾਡੇ ਕੰਮਾਂ ʼਤੇ ਧਿਆਨ ਦਿੰਦੇ ਹਨ। ਮੱਤੀ 7:21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਿਸੂ ਕਿਹੜੀ ਗੱਲ ʼਤੇ ਧਿਆਨ ਦਿੰਦਾ ਹੈ: ਸਾਡੀ ਕਹਿਣੀ ʼਤੇ ਜਾਂ ਸਾਡੀ ਕਰਨੀ ʼਤੇ?

7. ਉਹ ਇਕ-ਦੂਜੇ ਨੂੰ ਸੱਚਾ ਪਿਆਰ ਕਰਦੇ ਹਨ

ਪਹਿਲੀ ਸਦੀ ਦੇ ਮਸੀਹੀ ਇਕ-ਦੂਜੇ ਨੂੰ ਪਿਆਰ ਕਰਦੇ ਸਨ

ਕੀ ਸੱਚੇ ਮਸੀਹੀ ਵਾਕਈ ਇਕ-ਦੂਜੇ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੇ ਹਨ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

  • ਭਰਾ ਲੋਇਡ ਨੇ ਭਰਾ ਯੋਹਾਨਸਨ ਲਈ ਆਪਣੀ ਜਾਨ ਖ਼ਤਰੇ ਵਿਚ ਕਿਉਂ ਪਾਈ?

  • ਕੀ ਤੁਹਾਨੂੰ ਲੱਗਦਾ ਕਿ ਭਰਾ ਲੋਇਡ ਨੇ ਉਹੀ ਕੀਤਾ ਜੋ ਇਕ ਸੱਚੇ ਮਸੀਹੀ ਨੂੰ ਕਰਨਾ ਚਾਹੀਦਾ ਹੈ?

ਯੂਹੰਨਾ 13:34, 35 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

  • ਯਿਸੂ ਦੇ ਚੇਲੇ (ਯਾਨੀ ਸੱਚੇ ਮਸੀਹੀ) ਦੂਸਰੇ ਦੇਸ਼ ਜਾਂ ਨਸਲ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਣਗੇ?

  • ਸੱਚੇ ਮਸੀਹੀ ਉਦੋਂ ਵੀ ਕਿਵੇਂ ਪੇਸ਼ ਆਉਣਗੇ ਜਦੋਂ ਯੁੱਧ ਚੱਲ ਰਿਹਾ ਹੋਵੇ?

ਕੁਝ ਲੋਕਾਂ ਦਾ ਕਹਿਣਾ ਹੈ: “ਈਸਾਈਆਂ ਨੇ ਕਿੰਨੇ ਮਾੜੇ ਕੰਮ ਕੀਤੇ ਹਨ, ਉਨ੍ਹਾਂ ਦਾ ਧਰਮ ਸਹੀ ਕਿਵੇਂ ਹੋ ਸਕਦਾ!”

  • ਤੁਸੀਂ ਉਨ੍ਹਾਂ ਨੂੰ ਕਿਹੜੀ ਆਇਤ ਦਿਖਾ ਕੇ ਸਮਝਾਓਗੇ ਕਿ ਕਿਹੜੇ ਮਸੀਹੀ ਸੱਚੇ ਹਨ?

ਹੁਣ ਤਕ ਅਸੀਂ ਸਿੱਖਿਆ

ਸੱਚੇ ਮਸੀਹੀ ਬਾਈਬਲ ਦੀਆਂ ਸਿੱਖਿਆਵਾਂ ʼਤੇ ਚੱਲਦੇ ਹਨ ਅਤੇ ਦੂਜਿਆਂ ਨੂੰ ਵੀ ਬਾਈਬਲ ਤੋਂ ਸੱਚਾਈ ਸਿਖਾਉਂਦੇ ਹਨ। ਉਨ੍ਹਾਂ ਵਿਚ ਇੰਨਾ ਪਿਆਰ ਹੁੰਦਾ ਹੈ ਕਿ ਉਹ ਇਕ-ਦੂਜੇ ਲਈ ਆਪਣੀ ਜਾਨ ਵੀ ਦੇ ਸਕਦੇ ਹਨ।

ਤੁਸੀਂ ਕੀ ਕਹੋਗੇ?

  • ਸੱਚੇ ਮਸੀਹੀਆਂ ਦੀਆਂ ਸਿੱਖਿਆਵਾਂ ਕਿਸ ਉੱਤੇ ਆਧਾਰਿਤ ਹੁੰਦੀਆਂ ਹਨ?

  • ਕਿਹੜੇ ਗੁਣ ਤੋਂ ਸੱਚੇ ਮਸੀਹੀਆਂ ਦੀ ਪਛਾਣ ਹੁੰਦੀ ਹੈ?

  • ਸੱਚੇ ਮਸੀਹੀ ਕਿਹੜੇ ਕੰਮ ਵਿਚ ਰੁੱਝੇ ਹੋਏ ਹਨ?

ਟੀਚਾ

ਇਹ ਵੀ ਦੇਖੋ

ਇਕ ਅਜਿਹੇ ਸਮੂਹ ਬਾਰੇ ਜਾਣੋ ਜੋ ਯਿਸੂ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ ਅਤੇ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲਦਾ ਹੈ।

ਯਹੋਵਾਹ ਦੇ ਗਵਾਹ ਕੌਣ ਹਨ?  (1:13)

ਦੇਖੋ ਕਿ ਇਕ ਔਰਤ, ਜੋ ਪਹਿਲਾਂ ਨਨ ਸੀ, ਨੂੰ ਕਿਵੇਂ ਪਰਮੇਸ਼ੁਰ ਦੇ ਲੋਕਾਂ ਵਿਚ ਆ ਕੇ ਸੱਚਾ ਪਿਆਰ ਮਿਲਿਆ।

“ਉਨ੍ਹਾਂ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ!” (ਪਹਿਰਾਬੁਰਜ  ਲੇਖ)

ਔਖੀਆਂ ਘੜੀਆਂ ਵਿਚ ਸੱਚੇ ਮਸੀਹੀ ਲੋੜਵੰਦ ਭੈਣਾਂ-ਭਰਾਵਾਂ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੰਦੇ ਹਨ? ਆਓ ਜਾਣੀਏ।

ਕੁਦਰਤੀ ਆਫ਼ਤਾਂ ਵੇਲੇ ਆਪਣੇ ਭਰਾਵਾਂ ਦੀ ਮਦਦ ਕਰਨੀ—ਕੁਝ ਹਿੱਸਾ  (3:57)

ਯਿਸੂ ਨੇ ਦੱਸਿਆ ਸੀ ਕਿ ਉਸ ਦੇ ਚੇਲਿਆਂ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ। ਆਓ ਜਾਣੀਏ ਕਿ ਪਹਿਲੀ ਸਦੀ ਦੇ ਮਸੀਹੀ ਅਤੇ ਅੱਜ ਸੱਚੇ ਮਸੀਹੀ ਉਨ੍ਹਾਂ ਗੱਲਾਂ ʼਤੇ ਕਿਵੇਂ ਖਰੇ ਉੱਤਰੇ।

“ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?”  (ਪਹਿਰਾਬੁਰਜ  ਲੇਖ)