Skip to content

Skip to table of contents

ਮੁੱਖ ਪੰਨੇ ਤੋਂ

ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

ਆਪਣੀਆਂ ਆਦਤਾਂ ਕਿਵੇਂ ਸੁਧਾਰੀਏ
  • ਔਸਟਿਨ ਦਾ ਅਲਾਰਮ ਵੱਜਦਾ ਹੈ ਤੇ ਉਹ ਹਾਲੇ ਵੀ ਨੀਂਦ ਵਿਚ ਹੈ। ਪਰ ਉਹ ਫਟਾਫਟ ਬੈੱਡ ਤੋਂ ਉੱਠ ਜਾਂਦਾ ਹੈ, ਰਾਤ ਨੂੰ ਤਿਆਰ ਕਰ ਕੇ ਰੱਖੇ ਕਸਰਤ ਵਾਲੇ ਕੱਪੜੇ ਪਾਉਂਦਾ ਹੈ ਅਤੇ ਥੋੜ੍ਹੇ ਸਮੇਂ ਲਈ ਦੌੜਨ ਜਾਂਦਾ ਹੈ। ਪਿਛਲੇ ਸਾਲ ਤੋਂ ਉਸ ਦੀ ਇਹੀ ਆਦਤ ਹੈ ਤੇ ਉਹ ਹਫ਼ਤੇ ਵਿਚ ਤਿੰਨ ਵਾਰੀ ਦੌੜਨ ਜਾਂਦਾ ਹੈ।

  • ਲੌਰੀ ਦੀ ਹੁਣੇ-ਹੁਣੇ ਆਪਣੇ ਪਤੀ ਨਾਲ ਲੜਾਈ ਹੋਈ ਹੈ। ਗੁੱਸੇ ਨਾਲ ਭਰੀ-ਪੀਤੀ ਉਹ ਰਸੋਈ ਵਿਚ ਭੱਜਦੀ ਹੈ ਤੇ ਚਾਕਲੇਟਾਂ ਦਾ ਭਰਿਆ ਲਿਫ਼ਾਫ਼ਾ ਖੋਲ੍ਹ ਕੇ ਸਾਰੀਆਂ ਚਾਕਲੇਟਾਂ ਖਾ ਜਾਂਦੀ ਹੈ। ਹਰ ਵਾਰ ਗੁੱਸਾ ਆਉਣ ਤੇ ਉਹ ਇੱਦਾਂ ਹੀ ਕਰਦੀ ਹੈ।

ਔਸਟਿਨ ਤੇ ਲੌਰੀ ਵਿਚ ਕਿਹੜੀ ਗੱਲ ਇੱਕੋ ਜਿਹੀ ਹੈ? ਉਹ ਜਾਣੇ-ਅਣਜਾਣੇ ਵਿਚ ਇਸ ਤਰ੍ਹਾਂ ਕਰਦੇ ਹਨ ਕਿਉਂਕਿ ਉਹ ਆਪਣੀ ਆਦਤ ਤੋਂ ਮਜਬੂਰ ਹਨ।

ਤੁਹਾਡੇ ਬਾਰੇ ਕੀ? ਕੀ ਤੁਸੀਂ ਕੁਝ ਚੰਗੀਆਂ ਆਦਤਾਂ ਪਾਉਣੀਆਂ ਚਾਹੁੰਦੇ ਹੋ? ਸ਼ਾਇਦ ਤੁਸੀਂ ਟੀਚਾ ਰੱਖਿਆ ਹੈ ਕਿ ਤੁਸੀਂ ਹਰ ਰੋਜ਼ ਕਸਰਤ ਕਰੋਗੇ, ਜ਼ਿਆਦਾ ਸੌਂਵੋਗੇ ਜਾਂ ਆਪਣੇ ਦੋਸਤ-ਰਿਸ਼ਤੇਦਾਰਾਂ ਨਾਲ ਗੱਲ ਕਰੋਗੇ।

ਦੂਜੇ ਪਾਸੇ, ਸ਼ਾਇਦ ਤੁਸੀਂ ਕਿਸੇ ਬੁਰੀ ਆਦਤ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹੋ ਜਿਵੇਂ ਸਿਗਰਟ ਪੀਣੀ, ਬਹੁਤ ਜ਼ਿਆਦਾ ਚਟਪਟੀਆਂ ਜਾਂ ਬਜ਼ਾਰੂ ਚੀਜ਼ਾਂ ਖਾਣੀਆਂ ਜਾਂ ਇੰਟਰਨੈੱਟ ’ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣਾ।

ਇਹ ਗੱਲ ਤਾਂ ਸੱਚ ਹੈ ਕਿ ਬੁਰੀ ਆਦਤ ਤੋਂ ਪਿੱਛਾ ਛੁਡਾਉਣਾ ਸੌਖਾ ਨਹੀਂ ਹੈ। ਕਿਹਾ ਜਾਂਦਾ ਹੈ ਕਿ ਬੁਰੀ ਆਦਤ ਠੰਢ ਵਿਚ ਰਜਾਈ ਵਾਂਗ ਹੈ ਜਿਸ ਵਿਚ ਵੜਨਾ ਤਾਂ ਬਹੁਤ ਸੌਖਾ ਹੈ ਪਰ ਨਿਕਲਣਾ ਬਹੁਤ ਔਖਾ!

ਸੋ ਤੁਸੀਂ ਆਪਣੀਆਂ ਆਦਤਾਂ ’ਤੇ ਕਿਵੇਂ ਕਾਬੂ ਪਾ ਸਕਦੇ ਹੋ ਤਾਂਕਿ ਤੁਹਾਨੂੰ ਇਨ੍ਹਾਂ ਦਾ ਨੁਕਸਾਨ ਹੋਣ ਦੀ ਬਜਾਇ ਫ਼ਾਇਦਾ ਹੋਵੇ? ਅੱਗੇ ਦਿੱਤੇ ਤਿੰਨ ਸੁਝਾਵਾਂ ’ਤੇ ਗੌਰ ਕਰੋ ਜੋ ਬਾਈਬਲ ਦੇ ਅਸੂਲਾਂ ’ਤੇ ਆਧਾਰਿਤ ਹਨ।